ਕੇਂਦਰ ਸਰਕਾਰ ਵੱਲੋਂ ਸਾਉਣੀ ਦੇ ਸੀਜ਼ਨ ਲਈ ਕਿਸਾਨਾਂ ਨੂੰ ਵੱਡਾ ਤੋਹਫਾ,25 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ

ਕੇਂਦਰ ਸਰਕਾਰ

ਕੇਂਦਰ ਸਰਕਾਰ

ਕੇਂਦਰ ਸਰਕਾਰ ਨੇ ਆਉਣ ਵਾਲੇ ਸਾਉਣੀ ਸੀਜ਼ਨ ਲਈ ਰਸਾਇਣਕ ਖਾਦਾਂ (ਫਾਸਫੈਟਿਕ ਤੇ ਪੋਟਾਸ਼) ’ਤੇ 24,420 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਮੁੱਖ ਪੋਸ਼ਕ ਤੱਤ ਡੀਏਪੀ 1350 ਰੁਪਏ ਪ੍ਰਤੀ ਥੈਲਾ (50 ਕਿਲੋ) ਦੇ ਭਾਅ ’ਤੇ ਮਿਲਦੀ ਰਹੇਗੀ।

ਉਨ੍ਹਾਂ ਕਿਹਾ ਕਿ ਡੀਏਪੀ ਦੇ ਨਾਲ-ਨਾਲ ਹੋਰ ਪ੍ਰਮੁੱਖ ਰਸਾਇਣਕ ਖਾਦਾਂ ਦੀਆਂ ਪ੍ਰਚੂਨ ਕੀਮਤਾਂ ਸਥਿਰ ਰਹਿਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਰਸਾਇਣਕ ਖਾਦਾਂ ਉਤੇ ਪਹਿਲੀ ਅਪਰੈਲ ਤੋਂ 30 ਸਤੰਬਰ ਤੱਕ ਦੇ ਸਾਉਣੀ ਸੀਜ਼ਨ ਲਈ ‘ਪੋਸ਼ਕ ਤੱਤ ਆਧਾਰਿਤ ਸਬਸਿਡੀ’ (ਐੱਨਬੀਐੱਸ) ਦਰਾਂ ਤੈਅ ਕਰਨ ਲਈ ਖਾਦ ਵਿਭਾਗ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ।

ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਮੰਤਰੀ ਮੰਡਲ ਵੱਲੋਂ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ।ਠਾਕੁਰ ਨੇ ਕਿਹਾ, ‘ਇਸ ਸਬਸਿਡੀ ਨਾਲ 1350 ਰੁਪਏ ਬੋਰੀ (50 ਕਿਲੋ) ’ਤੇ ਵੇਚੀ ਜਾ ਰਹੀ ਡੀਏਪੀ ਆਉਂਦੇ ਸਾਉਣੀ ਸੀਜ਼ਨ ’ਚ ਵੀ ਉਸੇ ਭਾਅ ਉਤੇ ਮੁਹੱਈਆ ਹੋਵੇਗੀ।’

ਉਨ੍ਹਾਂ ਕਿਹਾ, ‘ਮਿਊਰੇਟ ਆਫ ਪੋਟਾਸ਼ (ਐੱਮਓਪੀ) 1670 ਰੁਪਏ ਪ੍ਰਤੀ ਬੋਰੀ ਅਤੇ ਐੱਨਪੀਕੇ 1470 ਰੁਪਏ ਪ੍ਰਤੀ ਬੋਰੀ ਮਿਲੇਗੀ।’

ਸਰਕਾਰ ਨੇ ਸਾਲ 2024-25 ਦੇ ਹਾੜੀ ਸੀਜ਼ਨ ਲਈ 3 ਤੋਂ 3.2 ਕਰੋੜ ਟਨ ਕਣਕ ਖਰੀਦਣ ਦਾ ਟੀਚਾ ਤੈਅ ਕੀਤਾ ਹੈ। ਖੁਰਾਕ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਦੇ ਕਣਕ ਖਰੀਦ ਦੇ ਟੀਚੇ ਨੂੰ ਕੁਝ ਘੱਟ ਮੰਨਿਆ ਜਾ ਰਿਹਾ ਹੈ। ਖੇਤੀ ਮੰਤਰਾਲੇ ਨੂੰ ਫਸਲੀ ਵਰ੍ਹੇ 2023-24 (ਜੁਲਾਈ-ਜੂਨ) ਵਿੱਚ 11.4 ਤੋਂ 11.5 ਕਰੋੜ ਟਨ ਦੀ ਰਿਕਾਰਡ ਕਣਕ ਪੈਦਾਵਾਰ ਦੀ ਉਮੀਦ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਖਰੀਦ ਦਾ ਟੀਚਾ ਘੱਟ ਰੱਖਿਆ ਗਿਆ ਹੈ।

Also read Teeth Care: A Comprehensive Guide to Optimal Oral Health

Related posts

Leave a Comment