ਦੇਸ਼ ਵਿੱਚ 15 ਅਪ੍ਰੈਲ ਤੋਂ USSD ਕੋਡਜ਼ ਰਾਹੀਂ ਕਾਲ ਫਾਰਵਰਡ ਕਰਨ ਦੀ ਸਹੂਲਤ ਬੰਦ

USSD

USSD ਕੋਡਜ਼

ਦੇਸ਼ ਵਿੱਚ 15 ਅਪ੍ਰੈਲ ਤੋਂ USSD ਕੋਡਜ਼ ਰਾਹੀਂ ਕਾਲ ਫਾਰਵਰਡ ਕਰਨ ਦੀ ਸਹੂਲਤ ਬੰਦ ਹੋ ਜਾਵੇਗੀ। Department of Telecommunication (DoT) ਨੇ ਦੇਸ਼ ਦੀਆਂ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਮੋਬਾਈਲ ਫੋਨਾਂ ਵਿੱਚ *401# ਡਾਇਲ ਕਰਕੇ ਕਾਲ ਫਾਰਵਰਡ ਕਰਨ ਦੀ ਸਹੂਲਤ ਨੂੰ ਖਤਮ ਕਰਨ ਲਈ ਕਿਹਾ ਹੈ। USSD ਦੀ ਵਰਤੋਂ ਮੋਬਾਈਲ ਯੂਜ਼ਰਸ ਕਾਲ ਫਾਰਵਰਡ ਕਰਨ, ਫ਼ੋਨ ਬੈਲੇਂਸ ਚੈੱਕ ਕਰਨ, ਕਾਲਰ ਟਿਊਨ ਸੈੱਟ ਕਰਨ, UPI ਚਲਾਉਣ ਅਤੇ IMEI ਨੰਬਰ ਜਾਣਨ ਡਾਇਲ ਕਰਦੇ ਹਨ । ਸਰਕਾਰ ਨੇ ਆਨਲਾਈਨ ਅਤੇ ਫਰਜ਼ੀ ਕਾਲਾਂ ਰਾਹੀਂ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਇਹ ਫੈਸਲਾ ਲਿਆ ਹੈ।

ਕੋਈ ਮੋਬਾਈਲ ਉਪਭੋਗਤਾ ਜੇਕਰ *401# ਡਾਇਲ ਕਰਕੇ ਕਿਸੇ ਅਣਜਾਣ ਨੰਬਰ ‘ਤੇ ਕਾਲ ਕਰਦਾ ਹੈ, ਤਾਂ ਉਪਭੋਗਤਾ ਦੇ ਮੋਬਾਈਲ ‘ਤੇ ਜੋ ਵੀ ਕਾਲ ਜਾਂ ਮੈਸਿਜ ਆਉਣਗੇ, ਉਹ ਸਾਰੀਆਂ ਦੂਸਰੇ ਯੂਜ਼ਰਸ ਨੇ ਫੋਨ ‘ਤੇ ਫਾਰਵਰਡ ਹੋ ਜਾਣਗੇ। ਧੋਖੇਬਾਜ਼ ਇਸ ਸਹੂਲਤ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ। ਸਕੈਮਰ ਕਿਸੇ ਵਿਅਕਤੀ ਦੇ ਨੰਬਰ ਤੇ ਟੈਲੀਕਾਮ ਪ੍ਰੋਵਾਈਡਰ ਬਣ ਕੇ ਤੇ ਕਾਲ ਕਰਦੇ ਹਨ ਅਤੇ ਨੈੱਟਵਰਕ ਜਾਂ ਕਿਸੇ ਹੋਰ ਸਮੱਸਿਆ ਦਾ ਹਵਾਲਾ ਦੇ ਕੇ *401# ਡਾਇਲ ਕਰਨ ਲਈ ਕਹਿੰਦੇ ਹਨ। ਜਿਵੇਂ ਹੀ ਗਾਹਕ ਇਸ ਨੰਬਰ ਨੂੰ ਡਾਇਲ ਕਰੇਗਾ ਤਾਂ ਧੋਖੇਬਾਜ਼ ਉਸਨੂੰ ਕਿਸੇ ਅਣਜਾਣ ਨੰਬਰ ‘ਤੇ ਕਾਲ ਕਰਨ ਲਈ ਕਹਿੰਦਾ ਹੈ। ਅਜਿਹਾ ਕਰਦੇ ਹੀ ਗਾਹਕ ਦੇ ਨੰਬਰ ‘ਤੇ ਪ੍ਰਾਪਤ ਹੋਣ ਵਾਲੇ ਹਰ ਫ਼ੋਨ ਸੰਦੇਸ਼ ਜਾਂ OTP ਉਸ ਅਣਜਾਣ ਨੰਬਰ ‘ਤੇ ਫਾਰਵਰਡ ਜੋ ਜਾਵੇਗਾ ਜਿਸ ਨੂੰ ਗਾਹਕ ਨੇ *401# ਤੋਂ ਬਾਅਦ ਡਾਇਲ ਕੀਤਾ ਸੀ।

ਕੰਪਨੀਆਂ ਹੋਰ ਤਰੀਕਿਆਂ ਨਾਲ ਦੇ ਸਕਦੀਆਂ ਹਨ ਸਹੂਲਤਾਂ

ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਗਾਹਕਾਂ ਨੂੰ ਕਾਲ ਫਾਰਵਰਡਿੰਗ ਦੀ ਸਹੂਲਤ ਨੂੰ ਫਿਰ ਤੋਂ ਐਕਟਿਵ ਕਰਨ ਲਈ ਵਿਕਲਪ ਪ੍ਰਦਾਨ ਕਰ ਸਕਦੀਆਂ ਹਨ। ਜਿਹੜੇ ਗਾਹਕਾਂ ਨੇ ਹੁਣ ਯੂਐਸਐਸਡੀ ਤੋਂ ਕਾਲ ਫਾਰਵਾਰਡਿੰਗ ਦੀ ਸੁਵਿਧਾ ਲਈ ਹੋਈ ਹੈ। ਉਨ੍ਹਾਂ ਤੋਂ ਕੰਪਨੀਆਂ 15 ਅਪ੍ਰੈਲ ਤੋਂ ਬਾਅਦ ਸੇਵਾ ਨੂੰ ਰੀਐਕਟੀਵੇਟ ਕਰਨ ਲਈ ਕਹਿਣਗੀਆਂ। ਇਸ ਦੇ ਲਈ ਗਾਹਕਾਂ ਨੂੰ USSD ਤੋਂ ਇਲਾਵਾ ਹੋਰ ਵਿਕਲਪ ਦਿੱਤੇ ਜਾਣਗੇ। ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਾਲ ਫਾਰਵਰਡਿੰਗ ਦੀ ਸਹੂਲਤ ਬਿਨਾਂ ਗਾਹਕ ਦੀ ਸਹਿਮਤੀ ਤੋਂ ਐਕਟੀਵੇਟ ਨਾ ਹੋਵੇ।

ਕੁਝ ਲੋਕਾਂ ਨੂੰ ਹੋਵੇਗੀ ਦਿੱਕਤ

USSD ਅਧਾਰਤ ਸੇਵਾਵਾਂ ਦੇ ਤਹਿਤ, ਗਾਹਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ, ਜਿਸ ਵਿੱਚ ਕਾਲ ਫਾਰਵਰਡਿੰਗ ਦੀ ਸਹੂਲਤ ਵੀ ਸ਼ਾਮਲ ਹੈ, ਜੋ ਉਹਨਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ ਜੋ ਅਕਸਰ ਯਾਤਰਾ ਕਰਦੇ ਹਨ ਜਾਂ ਇੱਕ ਤੋਂ ਵੱਧ ਫੋਨ ਨੰਬਰਾਂ ਦੀ ਵਰਤੋਂ ਕਰਦੇ ਹਨ। ਕਈ ਵਾਰ ਲੋਕ ਮੀਟਿੰਗ ਵਿੱਚ ਹੋਣ ਕਾਰਨ ਆਪਣੀ ਕਾਲ ਕਿਸੇ ਹੋਰ ਪ੍ਰਤੀਨਿਧੀ ਨੂੰ ਫਾਰਵਰਡ ਕਰ ਦਿੰਦੇ ਹਨ। ਅਜਿਹੇ ‘ਚ USSD ਬੈਸਟ ਕਾਲ ਫਾਰਵਰਡਿੰਗ ਸੁਵਿਧਾ ਦੇ ਬੰਦ ਹੋਣ ਕਾਰਨ ਕਈ ਲੋਕਾਂ ਨੂੰ ਕੁਝ ਸਮੇਂ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

READ MORE https://thestoryspeaker.in/wp-admin/post.php?post=1328&action=edit

Related posts

Leave a Comment