ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਵੱਡੀ ਕਟੌਤੀ

ਪੈਟਰੋਲ ਅਤੇ ਡੀਜ਼ਲ

ਪੈਟਰੋਲ ਅਤੇ ਡੀਜ਼ਲ

ਪੈਟਰੋਲ ਅਤੇ ਡੀਜ਼ਲ -ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 5 ਅਪ੍ਰੈਲ 2024 ਨੂੰ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਹਨ। ਸਾਰੇ ਸ਼ਹਿਰਾਂ ਲਈ ਹਰ ਰੋਜ਼ ਸਵੇਰੇ 6 ਵਜੇ ਤੇਲ ਦੇ ਨਵੇਂ ਰੇਟ ਅੱਪਡੇਟ ਕੀਤੇ ਜਾਂਦੇ ਹਨ। ਅੱਜ ਦੇਸ਼ ਦੇ ਕਈ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ, ਜਦਕਿ ਕੁਝ ‘ਚ ਕੀਮਤਾਂ ‘ਚ ਮਾਮੂਲੀ ਵਾਧਾ ਦੇਖਿਆ ਗਿਆ ਹੈ।

ਇਸ ਦੇ ਨਾਲ ਹੀ ਕੁਝ ਰਾਜ ਅਜਿਹੇ ਹਨ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਆਓ ਜਾਣਦੇ ਹਾਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ (Petrol Diesel Price Today) ਕੀ ਹਨ।

ਮਹਾਨਗਰਾਂ ‘ਚ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

-ਦਿੱਲੀ ‘ਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਹੈ।
-ਮੁੰਬਈ ‘ਚ ਪੈਟਰੋਲ 104.21 ਰੁਪਏ ਅਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ
-ਕੋਲਕਾਤਾ ‘ਚ ਪੈਟਰੋਲ 103.94 ਰੁਪਏ ਅਤੇ ਡੀਜ਼ਲ 90.76 ਰੁਪਏ ਪ੍ਰਤੀ ਲੀਟਰ
-ਚੇਨਈ ਵਿੱਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 92.34 ਰੁਪਏ ਪ੍ਰਤੀ ਲੀਟਰ

ਇਨ੍ਹਾਂ ਰਾਜਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

-ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ। ਸੂਬਾ ਪੱਧਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਯੂਪੀ ‘ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ।ਇੱਥੇ ਪੈਟਰੋਲ ਦੀ ਕੀਮਤ 21 ਪੈਸੇ ਘਟ ਕੇ 94.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 24 ਪੈਸੇ ਘੱਟ ਕੇ 87.55 ਰੁਪਏ ਪ੍ਰਤੀ ਲੀਟਰ ਹੋ ਗਈ ਹੈ।ਇਸ ਤੋਂ ਇਲਾਵਾ ਪੰਜਾਬ ‘ਚ ਪੈਟਰੋਲ ਦੀ ਕੀਮਤ 22 ਪੈਸੇ ਘਟ ਕੇ 96.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 25 ਪੈਸੇ ਘੱਟ ਕੇ 86.85 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।

READ MORE https://thestoryspeaker.in/wp-admin/post.php?post=1328&action=edit

Related posts

Leave a Comment