ਹਰਿਆਣਾ ਦੇ CM ਮਨੋਹਰ ਲਾਲ ਖੱਟੜ ਨੇ ਪੂਰੀ ਕੈਬਨਿਟ ਸਮੇਤ ਦਿੱਤਾ ਅਸਤੀਫਾ

ਹਰਿਆਣਾ

ਹਰਿਆਣਾ ਵਿਚ ਭਾਜਪਾ ਅਤੇ ਜੇਜੇਪੀ ਦਾ ਗਠਜੋੜ ਟੁੱਟ ਗਿਆ

ਹਰਿਆਣਾ ਵਿਚ ਭਾਜਪਾ ਅਤੇ ਜੇਜੇਪੀ ਦਾ ਗਠਜੋੜ ਟੁੱਟ ਗਿਆ (BJP JJP broke alliance) ਹੈ। ਦੁਸ਼ਿਅੰਤ ਚੌਟਾਲਾ ਨੇ ਇਸ ਦਾ ਐਲਾਨ ਕਰ ਦਿੱਤਾ ਹੈ।ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੂਰੀ ਕੈਬਨਿਟ ਸਣੇ ਅਸਤੀਫਾ ਦੇ ਦਿੱਤਾ ਹੈ। ਇਹ ਵੀ ਖਬਰ ਆ ਰਹੀ ਹੈ ਕਿ ਭਾਜਪਾ ਵੱਲੋਂ ਨਵੀਂ ਸਰਕਾਰ ਬਣਾਉਣ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ।ਸਰਕਾਰ ਬਣਾਉਣ ਲਈ ਭਾਜਪਾ ਆਜ਼ਾਦ ਵਿਧਾਇਕਾਂ ਦਾ ਆਸਰਾ ਲੈ ਸਕਦੀ ਹੈ।

ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ CM, 4 ਵਜੇ ਚੁੱਕਣਗੇ ਸਹੁੰ

ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ। ਫਿਲਹਾਲ ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਹੋਣਾ ਬਾਕੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਬਣ ਗਈ

ਜਾਣਕਾਰੀ ਮੁਤਾਬਕ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਰਾਤ ਕਰੀਬ ਪੌਣੇ 11 ਵਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਭਾਜਪਾ ‘ਚ ਨਵੇਂ ਸੀਐੱਮ ਦੇ ਨਾਂ ‘ਤੇ ਬਹਿਸ ਕਰਨ ਲਈ ਚੰਡੀਗੜ੍ਹ ‘ਚ ਵਿਧਾਇਕ ਦਲ ਦੀ ਬੈਠਕ ਸ਼ੁਰੂ ਹੋ ਗਈ। ਇਸ ਦੌਰਾਨ ਕੁਰੂਕਸ਼ੇਤਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਪ੍ਰਧਾਨ ਨਾਇਬ ਸਿੰਘ ਸੈਣੀ ਦੇ ਨਾਂ ‘ਤੇ ਸਹਿਮਤੀ ਬਣੀ।

Also Read- ਸੁਖਦੇਵ ਸਿੰਘ ਢੀਂਡਸਾ ਦੀ ਹੋਈ ਮੁੜ ਘਰ ਵਾਪਸੀ, ਲੋਕਸਭਾ ਚੋਣਾਂ ਤੋਂ ਪਹਿਲਾਂ SAD ਹੋਈ ਹੋਰ ਮਜ਼ਬੂਤ

Related posts

Leave a Comment